ਲੰਪੀ ਸਕਿਨ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਪਸ਼ੂ ਮੇਲਿਆਂ ਤੇ 30 ਦਿਨਾਂ ਲਈ ਪਾਬੰਦੀ ਦੇ ਹੁਕਮ ਜਾਰੀ

AMIT TALWAR
ਕਿਰਾਏਦਾਰਾਂ/ ਨੌਕਰਾਂ/ ਪੇਇੰਗ ਗੈਸਟ ਦੀ ਸੂਚਨਾ, ਪੁਲਿਸ ਥਾਣੇ ਦੇਣ ਦੇ ਹੁਕਮ ਕੀਤੇ ਜਾਰੀ

Sorry, this news is not available in your requested language. Please see here.

ਲੰਪੀ ਸਕਿੰਨ ਦੀ ਰੋਕਥਾਮ ਲਈ, ਜਿਲੇ ਅੰਦਰ 18 ਟੀਮਾਂ ਦਾ ਗਠਨ
ਪਸ਼ੂ ਪਾਲਕਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ ਜਾਰੀ

ਐਸਏਐਸ ਨਗਰ 13 ਅਗਸਤ 2022

ਜਿਲ੍ਹਾ  ਐਸ.ਏ.ਐਸ. ਨਗਰ ਵਿੱਚ ਲੰਪੀ ਸਕਿੰਨ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ  ਪਸ਼ੂ ਪਾਲਣ ਵਿਭਾਗ ਦੀ ਐਡਵਾਈਜ਼ਰੀ  ਅਨੁਸਾਰ ਜ਼ਿਲ੍ਹੇ ਵਿਚ  ਲੱਗਣ ਵਾਲੇ ਪਸ਼ੂ ਮੇਲਿਆਂ ਤੇ 30 ਦਿਨਾਂ ਲਈ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ।
ਪ੍ਰਸ਼ਾਸਨ ਵੱਲੋ  ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ,ਜਿਨ੍ਹਾਂ ਤੇ ਸੰਪਰਕ ਕਰਕੇ ਪਸ਼ੂ ਪਾਲਕ ਆਪਣੀ ਪਸ਼ੂਆਂ  ਵਿੱਚ ਬਿਮਾਰੀ ਦੇ ਰੋਕਥਾਮ ਅਤੇ ਇਲਾਜ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਜੀ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਅ ਲਈ ਮੁਫਤ ਟੀਕਾ ਕਰਣ ਕੀਤਾ ਜਾ ਰਿਹਾ ਹੈ ਅਤੇ ਬਿਮਾਰ ਪਸ਼ੂਆਂ  ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਵੱਲੋ ਜਾਰੀ ਕੀਤੀ ਐਡਵਾਈਜ਼ਰੀ ਤਹਿਤ ਪਸ਼ੂਆਂ ਦਾ ਬਚਾਅ ਕਰਨ ਦੀ ਅਪੀਲ ਕਰਦਿਆਂ ਕਿਹ  ਕਿ ਕੁਝ ਸਾਵਧਾਨੀਆਂ ਵਰਤ ਕੇ ਪਸ਼ੂ ਪਾਲਕ ਲੰਪੀ ਸਕਿੰਨ ਬਿਮਾਰੀ ਦੇ ਫੈਲਾਅ ਨੂੰ ਰੋਕ ਸਕਦੇ ਹਨ।

ਹੋਰ ਪੜ੍ਹੋ :- ਬਰਨਾਲਾ ’ਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਲਹਿਰਾਉਣਗੇ ਕੌਮੀ ਝੰਡਾ: ਡਾ. ਹਰੀਸ਼ ਨਈਅਰ

ਇਸ ਮੌਕੇ ਪਸ਼ੂ ਪਾਲਣ ਵਿਭਾਗ ਐਸ.ਏ.ਐਸ. ਨਗਰ ਦੇ ਡਿਪਟੀ ਡਾਇਰੈਕਟਰ ਡਾ ਸੰਗੀਤਾ ਤੁਰ ਨੇ ਦੱਸਿਆ ਕਿ ਲੰਪੀ ਸਕਿੰਨ ਦੀ ਰੋਕਥਾਮ ਲਈ, ਜਿਲੇ ਅੰਦਰ 18 ਟੀਮਾਂ ਦਾ ਗਠਨ ਕੀਤਾ ਗਿਆ ਹੈ। ਵਿਭਾਗ ਵੱਲੋ ਪਸ਼ੂਆਂ ਨੂੰ ਮੁਫਤ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਹੁਣ ਤੱਕ 1090 ਪਸ਼ੂਆਂ ਦਾ ਟੀਕਾ ਕਰਣ ਕੀਤਾ ਜਾ ਚੁੱਕਾ ਹੈ, ਬਿਮਾਰੀ ਤੋਂ ਪੀੜਤ ਪਸ਼ੂਆਂ ਦਾ ਵੀ ਮੁਫਤ ਇਲਾਜ ਕੀਤਾ ਜਾ ਰਿਹਾ ਹੈ, ਉਹਨਾਂ ਅੱਗੇ ਦੱਸਿਆ ਕਿ ਇਹ ਇੱਕ ਚਮੜੀ ਰੋਗ ਹੈ , ਜਿਸ ਤੋਂ ਘਬਰਾਉਣ ਦੀ ਲੌੜ ਨਹੀਂ  ਅਤੇ ਸਹੀ ਇਲਾਜ ਅਤੇ ਦੇਖ-ਭਾਲ ਨਾਲ ਪਸ਼ੂ ਦੋ- ਤਿੰਨ ਹਫਤਿਆ ਦੌਰਾਨ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਂਦਾ ਹੈ। ਲੰਪੀ ਸਕਿੰਨ ਬਿਮਾਰੀ ਤੋਂ ਗ੍ਰਸਤ ਆਵਾਰਾ ਪਸ਼ੂਆਂ ਲਈ ਨਗਰ ਨਿਗਮ ਮੋਹਾਲੀ ਵੱਲੋ ਫੇਜ-1 ਵਿਖੇ  ਸੈਲਟਰ ਤਿਆਰ ਕੀਤਾ ਗਿਆ ਹੈ, ਤਾਂ ਜੋ ਬੀਮਾਰੀ ਨੂੰ ਅਵਾਰਾ ਪਸ਼ੂਆਂ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ।
ਡਿਪਟੀ ਡਾਇਰੈਕਟਰ ਡਾ ਸੰਗੀਤਾ ਤੁਰ ਨੇ ਕਿਹਾ ਕਿ ਜੇਕਰ ਕਿਸੇ ਪਸ਼ੂ ਵਿੱਚ ਲੰਪੀ ਸਕਿੰਨ ਬਿਮਾਰੀ ਲੱਛਣ ਨਜ਼ਰ ਆਉਂਦੇ ਹਨ ਤਾਂ ਪਸ਼ੂ ਪਾਲਕਾਂ ਨੂੰ ਅਜਿਹੇ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਅਲੱਗ ਕਰਕੇ ਤੁਰੰਤ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਲਈ ਤਹਿਸੀਲ ਖਰੜ ਦੇ ਪਸ਼ੂ ਪਾਲਕ ਤਾਂ ਨਿਤਿਨ ਗੌਤਮ(ਮੋਬਾਇਲ ਨੰ 98720-20045)ਤਹਿਸੀਲ ਮੋਹਾਲੀ ਦੇ ਪਸ਼ੂ ਪਾਲਕ ਡਾ ਅਬਦੁਲ ਮਾਜਿਦ (98152-54200) ਅਤੇ ਤਹਿਸੀਲ ਡੇਰਾ ਬੱਸੀ ਦੇ ਪਸ਼ੂ ਪਾਲਕ ਡਾ ਅਭਿਸ਼ੇਕ ਅਰੋੜਾ( ਮੋਬਾਇਲ ਨੰ: 8437932244)  ਅਤੇ ਜਿਲ੍ਹਾ ਪੱਧਰ ਤੇ ਡਾ ਹਰਪ੍ਰੀਤ ਸਿੰਘ (9815662299) ਤੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
Spread the love