ਫਾਜ਼ਿਲਕਾ 9 ਮਾਰਚ 2022
ਫਾਜ਼ਿਲਕਾ ਬਨਵਾਲਾ ਹਨੂਵੰਤਾ ਹਾਈ ਸਕੂਲ `ਚ ਬੁੱਧਵਾਰ ਨੂੰ ਕੋਵਿਡ ਟੀਕਾਕਰਨ ਦੀ ਦੂਜੀ ਡੋਜ਼ ਪੂਰੀ ਕਰਕੇ ਸਮੂਹ ਵਿਦਿਆਰਥੀਆਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੇ ਕਿ ਬਜ਼ੁਰਗਾਂ ਨੂੰ ਦੂਜੀ ਡੋਜ਼ ਦੇਣੀ ਬਾਕੀ ਹੈ ਪਰ ਬੱਚਿਆਂ ਨੇ ਆਪਣੀ ਦੂਜੀ ਡੋਜ਼ ਲਗਵਾਂ ਕੇ ਡਿਊਟੀ ਪੂਰੀ ਕਰ ਦਿੱਤੀ ਹੈ।
ਹੋਰ ਪੜ੍ਹੋ :- ਭਗਵੰਤ ਮਾਨ ਨੇ ਪਟਿਆਲਾ ‘ਚ ‘ਸਟ੍ਰਾਂਗ ਰੂਮ’ ਦਾ ਲਿਆ ਜਾਇਜ਼ਾ
ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਨੌਵੀ ਅਤੇ ਦਸਵੀਂ ਜਮਾਤ ਦੇ ਬੱਚਿਆਂ ਨੂੰ ਸਿਰਫ ਇੱਕ ਵਾਰ ਦੱਸਿਆ ਗਿਆ ਹੈ ਕਿ 17 ਸਾਲ ਤੱਕ ਦੇ ਬੱਚਿਆਂ ਦੀ ਵੈਕਸੀਨ ਆ ਗਈ ਹੈ ਅਤੇ ਬੱਚਿਆਂ ਨੇ ਕੋਵਿਡ ਦੌਰਾਨ ਜਿਸ ਤਰ੍ਹਾਂ ਦੀ ਪਰੇਸ਼ਾਨੀ ਵੇਖਣ ਨੂੰ ਮਿਲੀ ਹੈ ਅਤੇ ਟੀਕਾਕਰਨ ਤੋਂ ਬਾਅਦ ਜਿਸ ਤਰ੍ਹਾਂ ਦੇ ਕੋਵਿਡ ਕੇਸ ਵਿੱਚ ਕਮੀ ਵੇਖਣ ਨੂੰ ਆਈ ਹੈ। ਬੱਚਿਆਂ ਨੇ ਸਮਝ ਲਿਆ ਹੈ ਕਿ ਟੀਕਾ ਹੀ ਬਿਮਾਰੀ ਦਾ ਇੱਕੋ ਇੱਕ ਇਲਾਜ ਹੈ। ਟੀਕਾਕਰਨ ਟੀਮ ਵਿਚ ਸਿਹਤ ਕਰਮਚਾਰੀ ਪਰਦੀਪ ਕੁਮਾਰ, ਗੀਤਾ ਰਾਣੀ, ਆਸ਼ਾ ਵਰਕਰ ਪੁਸ਼ਪਾ ਰਾਣੀ ਅਤੇ ਸ਼ੁਮਨ ਰਾਣੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਨੂੰ ਦੂਜੀ ਡੋਜ਼ ਨਹੀਂ ਮਿਲੀ ਹੈ, ਜਦਕਿ ਉਨ੍ਹਾਂ ਦੇ ਟੀਕਾਕਰਨ ਦਾ ਸਮਾਂ ਵੀ ਪੂਰਾ ਹੋ ਚੁੱਕਾ ਹੈ। ਸਿਹਤ ਵਿਭਾਗ ਦੀ ਤਰਫੋ ਖਾਸ ਕਰਕੇ ਪਿੰਡਾਂ ਵਿੱਚ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿਚ ਦੂਸਰਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ।